monday ,august 21, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना/राजीव त्रिखा

ਆਪ ਨਗਰ ਨਿਗਮ ਚੋਣਾਂ ਲਈ ਤਿਆਰ : ਭੋਲਾ ਗਰੇਵਾਲ ਆਪ ਵਲੰਟੀਅਰਾਂ ਵਿਚ ਭਾਰੀ ਜੋਸ਼: ਗੋਇਲ, ਸ਼ੰਕਰ

टीम डिजिटल/ ( दैनिक उजाला, लुधियाना) august 21, 2017 02:30 pm
Reported By : राजीव त्रिखा, लुधियाना

ਲੁਧਿਆਣਾ(ਪੁਨੀਤ ਸਾਹਨੀ)21अगस्त ਗਰ ਨਿਗਮ ਦੀਆਂ ਸੰਭਾਵੀ ਚੋਣਾ ਲਈ ਤਿਆਰੀਆਂ ਦੇ ਮੱਦੇਨਜ਼ਰ ਲੁਧਿਆਣਾ ਕੇਂਦਰੀ ਵਿਚ ਆਮ  ਆਦਮੀ  ਪਾਰਟੀ ਦੇ ਵਲੰਟੀਅਰਾਂ ਦੀ ਇਕ ਪ੍ਰਭਾਵਸ਼ਾਲੀ  ਮੀਟਿੰਗ  ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ  ਭੋਲਾ  ਗਰੇਵਾਲ  ਦੀ ਪ੍ਰਧਾਨਗੀ ਹੇਠ ਸੋਨਾ ਕੰਪਲੈਕਸ ਵਿਖੇ  ਆਯੋਜਿਤ  ਕੀਤੀ  ਗਈ। ਮੀਟਿੰਗ  ਨੂੰ ਸੰਬੋਧਨ ਕਰਦੇ ਹੋਏ ਸ.  ਗਰੇਵਾਲ ਨੇ ਕਿਹਾ ਕਿ ਪੰਜਾਬ ਅੰਦਰ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਬਣੀ ਕਾਂਗਰਸ ਸਰਕਾਰ ਦੀ ਪੰਜ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕਾਂ ਦੇ ਪੱਲੇ ਨਿਰਾਸ਼ਤਾ ਤੋਂ ਸਿਵਾ ਕੁੱਝ ਨਹੀਂ ਪਿਆ। ਉਨ੍ਹਾਂ ਕਿਹਾ ਕਿ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਕੈਪਟਨ ਸਰਕਾਰ ਭੱਜ ਗਈ ਹੈ ਅਤੇ ਸੂਬੇ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਟੈਕਸਾਂ ਦੇ ਭਾਰੀ ਬੋਝ ਨੇ ਕਾਰੋਬਾਰੀਆਂ ਅਤੇ ਗਰੀਬ ਲੋਕਾਂ ਦਾ ਜਿਉਣਾ ਹਰਾਮ ਕਰ ਛੱਡਿਆ ਹੈ। ਸ. ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਦੀਆਂ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਮੰਤਵ ਲਈ ਵੱਖ ਵੱਖ ਵਾਰਡਾਂ ਵਿਚ ਮੀਟਿਗਾਂ ਦਾ ਸਿਲਸਿਲਾ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।ਉਨ੍ਹਾਂ ਵਲੰਟੀਅਰਾਂ ਨੂੰ  ਨਗਰ ਨਿੱਗਮ ਦੀਆਂ  ਚੋਣਾਂ  ਲਈ ਤਿਆਰ ਬਰ ਤਿਆਰ  ਰਹਿਣ  ਦੀ ਅਪੀਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਸੁਰੇਸ਼ ਗੋਇਲ ਅਤੇ ਦਰਸ਼ਨ ਸਿੰਘ  ਸ਼ੰਕਰ ਨੇ ਕਿਹਾ  ਕਿ ਬਾਬਾ ਬਕਾਲਾ ਅਤੇ ਇਸੜੂ ਵਿਖੇ ਹੋਈਅਾਂ ਪਾਰਟੀ ਦੀਆਂ ਕਾਂਨਫਰੰਸਾਂ ਨੂੰ ਲੋਕਾਂ ਵਲੋਂ ਮਿਲੇ ਬੇਮਿਸਾਲ ਹੁੰਗਾਰੇ ਤੋਂ ਵਲੰਟੀਅਰਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਲਿਅਾਉਣਾ ਚਾਹੁੰਦੀ ਹੈ। ਉਨਾਂ ਪਾਰਟੀ ਵਲੰਟੀਅਰਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਇਲਾਕਿਆਂ ਵਿਚ ਲੋਕਾਂ ਦੀਆਂ ਹਰ ਕਿਸਮ ਦੀਆਂ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਾਉਣ ਲਈ ਦਿਨ ਰਾਤ ਕੰਮ ਕਰਨ। ਮੀਟਿੰਗ ਦੇ ਮੁੱਖ ਆਯੋਜਿ਼ਕ ਸ. ਹਰਚਰਨ ਸਿੰਘ ਮਠਾਰੂ ਨੇ ਆਏ ਨੇਤਾਵਾਂ ਦਾ ਸਿਰੋਪੇ ਭੇਂਟ ਕਰਕੇ ਸਨਮਾਨ ਕੀਤਾ। ਮੀਟਿੰਗ ਨੂੰ ਹੋਰਨਾਂ  ਤੋਂ  ਇਲਾਵਾ ਰਵਿੰਦਰਪਾਲ ਸਿੰਘ ਪਾਲੀ, ਰਾਜਿੰਦਰਪਾਲ ਕੌਰ ਛੀਨਾ, ਹਰਚਰਨ ਸਿੰਘ ਮਠਾਰੂ, ਬਾਲ ਕ੍ਰਿਸ਼ਨ ਪੱਪੀ,  ਤੇਜਿੰਦਰਪਾਲ ਸਿੰਘ, ਹਰਜੀਤ ਸਿੰਘ ਪਰਵਾਨਾ, ਸੁਖਵਿੰਦਰ ਸਿੰਘ, ਪ੍ਰਭਜੀਤ ਸਿੰਘ ਕਰਨ, ਅਸ਼ੋਕ ਉਪਾਧਿਆ ਅਤੇ ਲੇਖ ਰਾਜ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਜੇ ਅੈਸ ਘੁੰਮਣ, ਚਮਕੌਰ ਸਿੰਘ , ਹਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ  ਸਨ।