sunday , september 24, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना/राजीव त्रिखा

ਭਾਵਾਧਸ ਵਲੋਂ ਪ੍ਰਗਟ ਦਿਵਸ ਦੇ ਸੰਬੰਧੀ ਵਿਚ 28 ਵੀਂ ਵਿਸ਼ਾਲ ਸ਼ੋਭਾ ਯਾਤਰਾ 4 ਅਕਤੂਬਰ ਨੂੰ : ਵਿਜੈ ਦਾਨਵ,ਸ਼ੋਭਾ ਯਾਤਰਾ ਸੰਬੰਧੀ ਵਿਜੈ ਦਾਨਵ ਵਲੋਂ ਆਗੂਆਂ ਦੀ ਲਾਈਆਂ ਡਿਉਟੀਆਂ

टीम डिजिटल/ ( दैनिक उजाला, लुधियाना) september 24, 2017 07:30 am
Reported By : राजीव त्रिखा, लुधियाना

लुधियाना,24 ਸਤੰਬਰ(राजीव त्रिखा): ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੀ ਇਕ ਜਨਰਲ ਹਾਊਸ ਦੀ ਮੀਟਿੰਗ ਸੰਸਥਾ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰੋਤਮ ਲਛਮਣ ਦਾਵ੍ਰਿੜ ਤੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਭਾਵਾਧਸ ਆਗੂਆਂ ਵਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਅੱਗੇ ਜੋਤ ਰੋਸ਼ਨ ਕਰਨ ਉਪਰੰਤ ਪਾਵਨ ਮੁਕਤੀ ਮਾਲਾ ਦਾ ਜਾਪ ਕਰਕੇ ਸ਼ੁਰੂ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੀਰੇਸ਼ ਵਿਜੈ ਦਾਨਵ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆਂ ਵਿਚ 5 ਅਕਤੂਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਅਤੇ ਇਸੇ ਸੰਬੰਧ ਵਿਚ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 28ਵੀਂ ਵਿਸ਼ਾਲ ਸ਼ੋਭਾ ਯਾਤਰਾ 4 ਅਕਤੂਬਰ ਨੂੰ ਦੁਪਹਿਰ 2 : 04 ਵਜੇ ਦਰੇਸੀ ਦੇ ਖੁੱਲ੍ਹੇ ਮੈਦਾਨ ਵਿਚ ਕੱਢੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਸ਼ੋਭਾ ਯਾਤਰਾ ਚੌੜਾ ਬਜ਼ਾਰ ਤੋਂ ਹੁੰਦੀ ਹੋਈ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵਰਕਰਾਂ ਵਿਚ ਭਾਰੀ ਉਤਸ਼ਾਹ ਤੇ ਉਲਾਸ ਹੈ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋ਼ਭਾ ਯਾਤਰਾ ਵਿਚ ਭਗਵਾਨ ਵਾਲਮੀਕਿ ਮਹਾਰਾਜ ਜੀ ਦਖ਼ੂਬਸੁਰਤ ਤੇ ਅਲੌਕਿਕ ਰੱਥ ਦੇਖਣ ਵਾਲਾ ਹੋਵੇਗਾ। ਇਸ ਤੋਂ ਭਾਵਾਧਸ ਦੇ ਧਰਮਗੁਰੂ ਅਤੇ ਸੰਸਥਾਪਕ ਪ੍ਰਭੂ ਰਿਸ਼ੀਨਾਥ ਰਤਨਾਕਰ ਜੀ ਮਹਰਾਜ ਇਕ ਖ਼ੂਬਸੁਰਤ ਰੱਥ ਤੇ ਬਿਰਾਜਮਾਨ ਹੋਣਗੇ। ਇਸ ਤੋਂ ਇਲਾਵਾ ਸ਼ੋਭਾ ਯਾਤਰਾ ਵਿਚ ਧਾਰਮਿਕ ਅਤੇ ਅਲੋਕਿਕ ਝਾਕੀਆਂ ਦੇਖਣ ਵਾਲੀਆਂ ਹੋਣਗੀਆਂ ਜੋ ਕਿ ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣਗੀਆਂ। ਉਨ੍ਹਾਂ ਦੱਸਿਆ ਕਿ ਸ਼ੋਭਾ ਦੀ ਸੰਬੰਧੀ ਵਰਕਰਾਂ ਦੀਆਂ ਜੋਨ ਵਾਈਸ ਕਮੇਟੀਆਂ ਬਣਾ ਕੇ ਡਿਉਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਵਿਚ ਜੋਨ ਵਾਈਸ ਹਰ ਖੇਤਰ ਦੇ ਵਰਕਰਾਂ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਵੱਖ ਵੱਖ ਧਰਮਾਂ ਤੇ ਧਾਰਮਿਕ ਆਗੂ, ਰਾਜਨੀਤਿਕ ਆਗੂ ਅਤੇ ਸਮਾਜਿਕ ਆਗੂ ਸਿ਼ਰਕਤ ਕਰਨਗੇ। ੳਨ੍ਹਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸਿਰ਼ਕਤ ਕਰਕੇ ਇਸ ਸ਼ੋਭਾ ਯਾਤਰਾ ਦਾ ਮਾਣ ਵਧਾਉਣਗੇ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੀਰੋਤਮ ਲਛਮਣ ਦਾਵ੍ਰਿੜ ਨੇ ਕਿਹਾ ਕਿ ਸ਼ੋਭਾ ਯਾਤਰਾ ਵਿਚ ਆਗੂ ਆਪਣਾ ਅਨੁਸ਼ਾਸ਼ਨ ਬਣਾ ਕੇ ਰੱਖਣ ਅਤੇ ਉਨ੍ਹਾਂ ਸਮੁੱਚੀ ਕੌਮੀ ਨੂੰ ਵੱਡੀ ਗਿਣਤੀ ਵਿਚ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਆਗੂਆਂ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਜਿਸ ਨੂੰ ਜੋ ਜਿ਼ੰਮੇਵਾਰੀ ਲਾਈ ਹੈ ਉਹ ਉਸਨੂੰ ਪੂਰੀ ਇਮਾਨਦਾਰ ਨਾਲ ਨਿਭਾਉਣ ਤੇ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਵੱਡੀ ਗਿਣਤੀ ਵਿਚ ਲੈ ਕੇ ਸ਼ੋਭਾ ਯਾਤਰਾ ਵਿਚ ਪੁੱਜਣ। ਇਸ ਮੌਕੇ ਨੇਤਾ ਜੀ ਸੌਂਧੀ, ਮੋਹਨਵੀਰ ਚੌਹਾਨ, ਰੋਹਿਤ ਸਹੋਤਾ, ਦੇਵ ਰਾਜ ਅਸੁਰ, ਬਾਬੂ ਰਾਮ ਚੰਡਾਲ, ਉ. ਪੀਂ ਸਿੱਧੂ, ਸੁਰਿੰਦਰ ਸੁਦਾਈ, ਸ਼ਾਮ ਬੋਹਤ, ਬਲੇਸ਼ਵਰ ਦੈਤਯਾ, ਬੀ ਕੇ ਟਾਂਕ, ਵਿਪਨ ਕਲਿਆਣ, ਪੱਪੂ ਮਚਲ ਅਕਸ਼ੇ ਰਾਜ, ਲੱਕੀ ਨਾਹਰ, ਪੱਪਾ ਬੱਤਰਾ, ਸੰਜੇ ਦਿਸ਼ਾਵਰ ਸੋਹਣਵੀਰ ਰਣੀਆ, ,ਮੇਜਰ ਪਹਿਲਵਾਨ, ਅਸ਼ਵਨੀ ਭੀਲ,ਉਮਪਾਲ ਚਨਾਲਿਆ, ਦੀਪੂ ਘਈ ਗੁਲਾਬ ਸਿੰਘ ਬਿਰਲਾ, ਤੋ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।