monday, august 28, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना(राजीवत्रिखा)

ਦਿੱਲੀ ਚ 'ਆਪ' ਦੀ ਵੱਡੀ ਜਿੱਤ ਤੇ ਖੁਸ਼ੀ ਦੀ ਲਹਿਰ।-- ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ--ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ

टीम डिजिटल/ ( दैनिक उजाला,लुधियाना) august 28, 2017 07:30 pm
Reported By : राजीवत्रिखा,

ਲੁਧਿਆਣਾ-ਪੁਨੀਤ ਸਾਹਨੀ ,28 ਅਗਸਤ -ਦਿੱਲੀ ਦੀ ਬਵਾਨਾ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੋਣਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਕਿ੍ਸ਼ਨ ਦੀ ਆਪਣੇ ਵਿਰੋਧੀ ਬੀਜੇਪੀ ਦੇ ਉਮੀਦਵਾਰ ਨੂੰ 25 ਹਜਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਹੋਈ ਵੱਡੀ ਜਿੱਤ ਨਾਲ ਪਾਰਟੀ ਦੀਆਂ ਸਫਾਂ ਚ ਖੁਸ਼ੀ ਦੀ ਲਹਿਰ ਦੌੜ ਗਈ।ਪਾਰਟੀ ਦੇ ਵਲੰਟੀਅਰਾਂ ਵਲੋਂ ਜਿਲਾ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ , ਸੂਬਾ ਜਨਰਲ ਸਕੱਤਰ ਅਹਿਹਬਾਬ ਸਿੰਘ ਗਰੇਵਾਲ ਅਤੇ ਸੂਬਾ ਮੀਡੀਆ ਟੀਮ ਦੇ ਮੈਂਬਰ ਦਰਸ਼ਨ ਸਿੰਘ ਸ਼ੰਕਰ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਗੋਇਲ, ਰਜਿੰਦਰਪਾਲ ਕੌਰ, ਰਵਿੰਦਰਪਾਲ ਸਿੰਘ ਪਾਲੀ , ਅਮਰਿੰਦਰ ਸਿੰਘ ਜਸੋਵਾਲ, ਹਰਚਰਨ ਸਿੰਘ ਮਾਠਾਰੁ, ਖਜਾਨ ਸਿੰਘ , ਹਰਜੀਤ ਸਿੰਘ , ਹ ਜੇ ਅੈਸ ਘੁਮਣ, ਪੱਪੀ ਪ੍ਰਧਾਨ, ਪਰਮਵੀਰ ਸਿੰਘ , ਸੁਖਵਿੰਦਰ ਸਿੰਘ , ਅਸ਼ੋਕ ਉਪਾਧਿਆਂ ਅਤੇ ਪਵਨ ਸ਼ਰਮਾ ਵੀ ਹਾਜਰ ਸਨ। ਵੱਡੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਪਾਰਟੀ ਦੇ ਸੀਨੀਅਰ ਆਗੂਅਾਂ ਨੇ ਕਿਹਾ ਕਿ ਦਿੱਲੀ ਦੇ ਵੋਟਰਾਂ ਨੇ ਇਹ ਵੱਡੀ ਜਿੱਤ ਦਵਾ ਕੇ ਕੇਜਰੀਵਾਲ ਸਰਕਾਰ ਵਲੋਂ ਕੀਤੇ ਗਏ ਸ਼ਾਨਦਾਰ ਕੰਮਾਂ ਤੇ ਮੋਰਹ ਲਗਾਈ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜਨਤਾ ਨੇ ਕੇਂਦਰੀ ਵਿਚ ਮੋਦੀ ਦੀ ਬੀਜੇਪੀ ਸਰਕਾਰ ਵਲੋਂ ਦਿੱਲੀ ਸਰਕਾਰ ਦੇ ਕੰਮਾਂ ਵਿਚ ਦੀ ਰੋੜੇ ਅਟਕਾਉਣ ਦੀ ਨੀਤੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਨਾਲ ਹੀ ਜਨਤਾ ਨੇ ਦਿੱਲੀ ਅੰਦਰ ਭਿ੍ਸ਼ਟ ਕਾਂਗਰਸ ਵਲੋਂ ਮੁੜ ਵਾਪਸੀ ਦੀ ਲਗਾਈ ਉਮੀਦ ਤੇ ਵੀ ਪਾਣੀ ਫੇਰ ਦਿੱਤਾ ਹੈ। ਆਪ ਨੇਤਾਵਾਂ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਅੰਦਰ ਵੀ ਜਨਤਾ 'ਆਪ ਦੇ ਨਾਲ ਹੈ ਅਤੇ ਭਵਿਖ ਵਿਚ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਨੂੰ ਲਾਂਭੇ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।