friday, july 21, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना(त्रिखा/जसप्रीत)

ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ: ਵਿਜੈ ਦਾਨਵ

टीम डिजिटल/ ( दैनिक उजाला,लुधियाना) july 21, 2017 04:30 pm
Reported By : राजीव त्रिखा, लुधियाना

ਲੁਧਿਆਣਾ 21 ਜੁਲਾਈ (त्रिखा/जसप्रीत)ਸਫ਼ਾਈ ਕਰਮਚਾਰੀਆਂ ਦੀਆਂ ਪਿਛਲੇ 18 ਦਿਨਾਂ ਤੋਂ ਚੱਲ ਰਹੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਅੱਜ ਨਿਗਮ ਪ੍ਰਸ਼ਾਸ਼ਨ ਵਲੋਂ ਸਫ਼ਾਈ ਕਚਮਾਰੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਜਿਸ ਤਹਿਤ ਅੱਜ ਮਿਊਂਸੀਪਲ ਕਰਮਚਾਰੀ ਦਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੀ ਨਿਗਮ ਪ੍ਰਸ਼ਾਸ਼ਨ ਨਾਲ ਇਕ ਮੀਟਿੰਗ ਸਥਾਨਕ ਨਗਰ ਨਿਗਮ ਜੋਨ ਏ ਵਿਖੇ ਹੋਈ ਜੋ ਕਿ ਕਿਸੇ ਬਿਲਕੁਲ ਹੀ ਬੇਨਤੀਜਾ ਰਹੀ ਹੈ। ਮੀਟਿੰਗ ਵਿਚ ਮਿਊਂਸਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ, ਵਾਈਸ ਚੇਅਰਮੈਨ ਚੌਧਰੀ ਯਸ਼ਪਾਲ, ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਉਮਪਾਲ ਚਨਾਲਿਆ ਅਤੇ ਨਿਗਮ ਪ੍ਰਸ਼ਾਸ਼ਨ ਵਲੋਂ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਅਤੇ ਸਿਹਤ ਅਫ਼ਸਰ ਵਿਪੁਲ ਮਲਹੋਤਰਾ ਹਾਜ਼ਰ ਰਹੇ। ਇਸ ਮੀਟਿੰਗ ਵਿਚ ਮਿਊਂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਨੇ ਵਿਜੈ ਦਾਨਵ ਨੇ ਸਾਫ਼ ਸ਼ਬਦਾਂ ਵਿਚ ਨਿਗਮ ਪ੍ਰਸ਼ਾਸਨ ਅੱਗੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਏ ਟੂ ਜੈਡ ਕੰਪਨੀ ਨਾਲ ਲਿਖਤੀ ਤੌਰ ਤੇ ਸਫ਼ਾਈ ਕਰਮਚਾਰੀਆਂ ਦਾ ਲਿਖਤੀ ਤੌਰ ਤੇ ਸਮਝੌਤਾ ਨਿਗਮ ਅਫ਼ਸਰਾਂ ਦੀ ਮੌਜੂਦਗੀ ਵਿਚ ਹੋਇਆ ਹੈ ਪ੍ਰੰਤੂ ਜਾਣ ਬੁੱਝ ਕੇ ਨਿਗਮ ਪ੍ਰਸ਼ਾਸ਼ਨ ਵਲੋਂ ਇਸ ਸਮਝੌਤੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਜਿਸ ਤਹਿਤ ਏ ਟੂ ਜੈੱਡ ਕੰਪਨੀ ਫ਼ਿਰ ਤੋਂ ਡੋਰ ਟੂ ਡੋਰ ਕੂੜਾ ਚੁੱਕ ਕੇ ਵਾਲਮੀਕਿ ਸਮਾਜ ਦੇ ਲੋਕਾਂ ਦਾ ਰੁਜ਼ਗਾਰ ਖੋ ਰਹੀ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 27000 ਕਰਮਚਾਰੀਆਂ ਨੂੰ ਪਿਛਲੀ ਸਰਕਾਰ ਵਿਚ ਪੱਕਾ ਕੀਤਾ ਗਿਆ , ਇਹ ਮਤਾ ਉਸ ਸਮੇਂ ਦੀ ਕੈਬਨਿਟ ਨੇ ਪਾਸ ਕੀਤੇ ਬਕਾਇਦਾ ਇਸ ਨੂੰ ਵਿਧਾਨ ਸਭਾ ਨੇ ਵੀ ਪਾਸ ਕੀਤਾ ਤੇ ਨੋਟੀਫਿਕੇਸ਼ਨ ਵੀ ਜਾਰੀ ਪੰ੍ਰਤੂ ਜਾਣ ਬੁੱਝ ਕੇ ਇਨ•ਾਂ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜਾਣ ਬੁੱਝ ਕੇ ਮੌਜੂਦਾ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਧੱਕਾ ਕੀਤਾ ਰਿਹਾ ਹੈ। ਉਨ•ਾਂ ਦੋ ਟੁੱਕ ਲਫ਼ਜਾਂ ਵਿਚ ਨਿਗਮ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀਆਂ ਦਾ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਤੇ ਆਉਣ ਵਾਲੀ 25 ਜੁਲਾਈ ਪੂਰੇ ਪੰਜਾਬ ਵਿਚੋਂ ਸਫ਼ਾਈ ਕਰਮਚਾਰੀਆਂ ਯੂਨੀਅਨਾਂ ਦੇ ਆਗੂਆਂ ਨੂੰ ਸਫ਼ਾਈ ਕਰਮਚਾਰੀਆਂ ਵਲੋਂ ਲਗਾਏ ਜਾ ਰਹੇ ਧਰਨੇ ਵਿਚ ਸਿਕਰਕ ਕੀਤੀ ਜਾਵੇਗੀ। ਇਸ ਤੋਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਲੁਧਿਆਣਾ ਪੁੱਜਣ ਤੇ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਨੇ ਕਿਹਾ ਕਿ ਉਹ ਸਫ਼ਾਈ ਕਮਰਚਾਰੀਆਂ ਦੀਆਂ ਮੰਗਾਂ ਸੰਬੰਧੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ•ਾਂ ਦੇ ਧਿਆਨ ਵਿਚ ਲਿਆਉਣਗੇ ਅਤੇ ਇਸ ਸੰਬੰਧੀ ਉਹ ਸਫ਼ਾਈ ਕਰਮਾਰੀਆਂ ਦੀ ਗੱਲ ਨੂੰ ਸਰਕਾਰ ਅੱਗੇ ਵੀ ਰੱਖਣਗੇ। ਮੀਟਿੰਗ ਵਿਚ ਮੋਹਨਵੀਰ ਚੌਹਾਨ, ਮਹਿਕ ਸਿੰਘ ਚੌਹਾਨ, ਸੁਧੀਰ ਡਾਬਾ, ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਉਪ ਪ੍ਰਧਾਨ ਪਰਵਿੰਦਰ ਪੁਹਾਲ, ਚੇਅਰਮੈਨ ਸ਼ਾਲ, ਪ੍ਰਧਾਨ ਉਮਪਾਲ ਚਨਾਲਿਆ, ਕੈਸ਼ੀਅਰ ਪ੍ਰਮੋਦ, ਮਾਸਟਰ ਸੁਰੇਸ਼, ਸੁਭਾਸ਼ ਕਾਲਾ, ਸੰਜੇ ਚਨਾਲਿਆ ਸੈਕਟਰੀ, ਸਚਿਨ ਚਾਵਰੀਆ ਜਨਰਲ ਸਕੱਤਰ, ਰਾਜਵੀਰ ਸੋਦੇ, ਰਿੰਕੂ ਚਨਾਲਿਆ, ਰਾਮ ਪ੍ਰਸਾਦ, ਜਸਵੀਰ ਮਰਾਠਾ, ਜਸਵੀਰ ਕੁਮਾਰ, ਕਪਿਲ ਕੁਮਾਰ, ਦੀਪਕ ਕੁਮਾਰ, ਵਿਪਨ ਕਲਿਆਣ, ਅਸ਼ੋਕ ਦੈਤਯਾ, ਬਾਬੂ ਰਾਮ ਚੰਡਾਲ, ਪੱਪਾ ਬੱਤਰਾ ਆਦਿ ਹਾਜ਼ਰ ਸਨ।